Date: 02.04.2022
 
Training Program on First Aid for Non-Teaching Staff at Multani Mal Modi College Patiala
 
 
Internal Quality Assurance Cell (IQAC) of Multani Mal Modi College Patiala organized training program on First Aid for the non teaching staff. The session was taken by Sh. Kaka Ram Verma, Traffic Marshall and District Training Supervisor (Retired), Red Cross Society, Patiala. The training focused on aim of first aid, managing minor accidents, treatment of road causalities, how to perform Cardio Pulmonary Resuscitation (CPR). The participants learned about potentially life saving techniques that can be performed with minimal equipment.
Principal Dr. Khushvinder Kumar said that first aid plays a foremost role in saving lives as it renders timely treatment. He further added that effective first aid can reduce the consequences of many injuries and thus such programs are beneficial in saving lives.
Dr. Ashwani Sharma, Registrar and Coordinator IQAC, introduced the guest speaker to the audience and briefed about role of First Aid in saving precious lives. Dr. Manish Sharma, proposed the vote of thanks. Large number of non teaching staff members actively participated and benefited from the occasion.
 
 
 
ਪਟਿਆਲਾ: 2 ਅਪਰੈਲ, 2022
 
ਮੋਦੀ ਕਾਲਜ ਵੱਲੋਂ ਨਾਨ-ਟੀਚਿੰਗ ਸਟਾਫ ਲਈ ਫਸਟ-ਏਡ ਦੀ ਟਰੇਨਿੰਗ ਆਯੋਜਿਤ
 
ਸਥਾਨਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਇੰਟਰਨਲ ਕੁਆਲਿਟੀ ਇਨਸ਼ੋਰਸ ਸੈੱਲ ਵੱਲੋਂ ਅੱਜ ਕਾਲਜ ਦੇ ਨਾਨ-ਟੀਚਿੰਗ ਸਟਾਫ ਲਈ ਫਸਟ-ਏਡ ਟਰੇਨਿੰਗ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਸ੍ਰੀ ਕਾਕਾ ਰਾਮ ਵਰਮਾ, ਸਾਬਕਾ ਜ਼ਿਲ਼੍ਹਾ ਟਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ, ਪਟਿਆਲਾ ਤੇ ਟਰੈਫਿਕ ਮਾਰਸ਼ਲ ਨੇ ਸਟਾਫ ਨਾਲ ਫਸਟ-ਏਡ ਦੇਣ ਦੀਆਂ ਤਕਨੀਕਾਂ ਅਤੇ ਵਿਧੀਆਂ ਤੇ ਚਰਚਾ ਕੀਤੀ।ਇਸ ਟਰੇਨਿੰਗ ਦਾ ਮੁੱਖ ਉਦੇਸ਼ ਐਕਸੀਡੈਟਾਂ ਦੀ ਹਾਲਤ ਵਿੱਚ ਮੁੱਢਲੀ ਸਹਾਇਤਾ ਕਿਵੇਂ ਦਿੱਤ ਿਜਾਵੇ, ਸੜਕ ਹਾਦਸਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ, ਸੀ.ਪੀ.ਆਰ ਦੇਣ ਦਾ ਸਹੀ ਢੰਗ ਅਤੇ ਹਾਦਸਾ ਹੋਣ ਦੀ ਸੂਰਤ ਵਿੱਚ ਘੱਟ ਤੋਂ ਘੱਟ ਸਾਧਨਾਂ ਦੀ ਵਰਤੋਂ ਨਾਲ ਮੁੱਢਲੀ ਸਹਾਇਤਾ ਕਿਵੇਂ ਦਿੱਤੀ ਜਾ ਸਕਦੀ ਹੈ, ਇਹਨਾਂ ਨੁਕਤਿਆਂ ਬਾਰੇ ਵਿਸਥਾਰ ਵਿੱਚ ਜਾਗਰੂਕ ਕੀਤਾ ਗਿਆ।
ਕਾਲਜ ਪ੍ਰਿੰਸੀਪਲ ਡਾ.ਖੁਸ਼ਵਿੰਦਰ ਕੁਮਾਰ ਜੀ ਨੇ ਇਸ ਟਰੇਨਿੰਗ ਦਾ ਆਗਾਜ਼ ਕਰਦਿਆਂ ਕਿਹਾ ਕਿ ਹਾਦਸਿਆਂ ਦੀ ਹਾਲਤ ਵਿੱਚ ਸਹੀ ਤਰੀਕੇ ਨਾਲ ਦਿੱਤੀ ਗਈ ਮੁੱਢਲੀ ਸਹਾਇਤਾ ਨਾ ਕੀਮਤੀ ਜਾਨਾਂ ਬਚਾ ਸਕਦੀ ਹੈ ਸਗੋਂ ਇਸ ਨਾਲ ਸਰੀਰਕ ਤੇ ਮਾਨਸਿਕ ਦਰਦ ਤੋਂ ਵੀ ਜਲਦੀ ਰਾਹਤ ਪਾਈ ਜਾ ਸਕਦੀ ਹੈ।ਉਹਨਾਂ ਦੱਸਿਆ ਕਿ ਇਸ ਉਦੇਸ਼ ਲਈ ਅਜਿਹੇ ਪ੍ਰੋਗਰਾਮਾਂ ਦੀ ਬਹੁਤ ਮਹਤੱਤਾ ਹੈ।
ਇਸ ਮੌਕੇ ਤੇ ਕਾਲਜ ਦੇ ਰਜਿਸਟਰਾਰ ਅਤੇ ਇੰਟਰਨਲ ਕੁਆਲਿਟੀ ਇਨਸ਼ੋਰਸ ਸੈੱਲ ਦੇ ਕੌਆਰਡੀਨੇਟਰ ਡਾ.ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਮੰਤਵ ਨਾਨ=ਟੀਚਿੰਗ ਸਟਾਫ ਨੂੰ ਮੁੱਢਲੀ ਸਹਾਇਤਾ ਵਿੱਚ ਪ੍ਰਪੱਕ ਬਣਾਉਣਾ ਸੀ।ਇਸ ਮੌਕੇ ਤੇ ਧੰਨਵਾਦ ਦਾ ਮਤਾ ਡਾ.ਮਨੀਸ਼ ਸ਼ਰਮਾ ਨੇ ਪੇਸ਼ ਕੀਤਾ। ਇਸ ਟਰੇਨਿੰਗ ਵਿੱਚ ਸਾਰੇ ਨਾਨ-ਟੀਚਿੰਗ ਸਟਾਫ ਨੇ ਸ਼ਿਰਕਤ ਕੀਤੀ।
 

List of participants